ਨਿਰਾ ਨੂਰ ਤੁਸੀਂ ਹੱਥ ਨ ਆਏ...

ਅੱਜ ਭਾਈ ਵੀਰ ਸਿੰਘ ਜੀ ਦਾ ਜਨਮ ਦਿਨ ਹੈ। 
ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ (Father of modern Punjabi literature). ਉਹਨਾਂ ਨੂੰ ਰੁਮਾਂਸਵਾਦੀ ਕਵੀ ਕਰਕੇ ਵਧੇਰੇ ਜਾਣਿਆ ਜਾਂਦਾ ਹੈ। 
ਉਹਨਾਂ ਦੀ ਮਸ਼ਹੂਰ ਕਵਿਤਾ ਹੈ : ਕੰਬਦੀ ਕਲਾਈ

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,

ਭਾਈ ਵੀਰ ਸਿੰਘ ਇੱਕ ਸੁਪਨੇ ਦੀ ਗੱਲ ਕਰਦੇ ਹਨ। ਜਿਸ ਵਿੱਚ ਉਹਨਾਂ ਦਾ ਪਿਆਰਾ (beloved) ਉਹਨਾਂ ਨੂੰ ਆਕੇ ਮਿਲਦਾ ਹੈ। ਪਿਆਰੇ ਨੂੰ ਗਲਵਕੜੀ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਪਿਆਰਾ ਨਿਰਾ ਨੂਰ ਹੁੰਦਾ ਹੈ। ਹੱਥ ਹੀ ਨਹੀਂ ਆਉਂਦਾ। ਅੱਗੇ ਬਾਤ ਹੈ : ਪਿਆਰਾ ਨੂੰ ਓਹ ਨਹੀਂ ਛੋਹ ਸਕੇ ਪਰ ਪਿਆਰਾ ਆਪਣੇ ਲੜ ਜ਼ਰੀਏ ਉਹਨਾਂ ਨੂੰ ਛੋਹ ਰਿਹਾ ਹੈ। ਸਰੀਰ ਵਿੱਚ ਇਕ ਅਜੀਬ ਬਿਜਲੀ ਲਹਿਰ ਦੌੜ ਰਹੀ ਹੈ। ਲੂੰ- ਕੰਢੇ ਖੜੇ ਹੋ ਰਹੇ ਨੇ। ਅੱਖਾਂ ਚਕਾਚੌਂਧ ਨੇ। ਕੋਈ ਹੋਰ ਦਿਖਾਈ ਹੀ ਨਹੀਂ ਦੇ ਰਿਹਾ। 

ਕਵਿਤਾ ਦੇ ਕੁਝ ਬੰਦ: 

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,

ਧਾ ਚਰਨਾਂ ਤੇ ਸ਼ੀਸ਼ ਨਿਵਾਇਆ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ,

ਫਿਰ ਲੜ ਫੜਨੇ ਨੂੰ ਉੱਠ ਦਉੜੇ
ਪਰ ਲੜ ਉਹ 'ਬਿਜਲੀ ਲਹਿਰਾ'
ਉਡਦਾ ਜਾਂਦਾ, ਪਰ ਉਹ ਅਪਣੀ
ਛੁਹ ਸਾਨੂੰ ਗਯਾ ਲਾਈ:

ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂੰਆਂ ਵਿਚ ਲਿਸ਼ਕੇ,-
ਬਿਜਲੀ ਕੂੰਦ ਗਈ ਥਰਰਾਂਦੀ
ਹੁਣ ਚਕਾਚੂੰਧ ਹੈ ਛਾਈ ।

ਮੇਰੀ ਬਾਤ: ਇਹ ਕਵਿਤਾ ਮੈਂ 12ਵੀਂ ਵਿੱਚ ਪੜ੍ਹੀ ਸੀ। ਉਦੋਂ ਇਹ ਕੁਝ ਉਪਰੋਂ ਲੰਘ ਜਾਂਦਾ ਸੀ। ਸ਼ਾਇਦ ਓਹ ਅਹਿਸਾਸ ਓਦੋਂ ਮੇਰੇ ਅੰਦਰ ਨਹੀਂ ਸੀ, ਪਰ ਹੁਣ ਇਹ ਕਵਿਤਾ ਮੈਨੂੰ ਓਸ ਅਹਿਸਾਸ ਦੇ ਹੋਰ ਕਰੀਬ ਲੈ ਜਾਂਦੀ ਹੈ, ਜਿਸ ਨੂੰ ਜਿਉਣ ਲਈ ਇਹ ਜ਼ਿੰਦਗੀ ਦੀ ਦਾਤ ਮਿਲੀ ਹੈ। 

ਖਿਮਾ ਯਾਚਨਾ : ਇੰਨੀ ਸੂਖਮ ਕਵਿਤਾ ਦੇ ਅਰਥ ਕਰਨ ਦੀ ਕੋਸ਼ਿਸ ਬਿਲਕੁੱਲ ਨਹੀਂ ਕੀਤੀ ਹੈ। ਸਿਰਫ਼ ਕਵਿਤਾ ਨਾਲ ਜੁੜੇ ਅੰਦਰਲੇ ਅਹਿਸਾਸ ਨੂੰ ਹੀ ਰਤਾ ਕੁ ਰੂਪਮਾਨ ਕੀਤਾ ਗਿਆ ਹੈ ਜੀ। ਭ

Comments

Popular posts from this blog

ਪਦਮਿਨੀ (Padmini Ramachandran) ਹਿੰਦੀ ਫਿਲਮਾਂ ਵਿੱਚ ਕੰਮ ਕਰਨ ਵਾਲੀ ਦੱਖਣ ਦੀ ਪਹਿਲੀ ਅਦਾਕਾਰਾ

ਹਾਈ ਬਲੱਡ ਪ੍ਰੈਸ਼ਰ ਤੇ ਹੱਡੀਆਂ ਦੇ ਕਨੈਕਸ਼ਨ ਬਾਰੇ ਸਮਝੋ

ਕੋਰਟ ਨੇ ਦੇਵਾਨੰਦ ਦੇ ਕਾਲੇ ਪਹਿਰਾਵੇ 'ਤੇ ਲਗਾ ਦਿੱਤੀ ਸੀ ਪਾਬੰਦੀ, ਜਾਣੋ ਕੀ ਸੀ ਕਾਰਨ ?